ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਸੰਸਥਾ ਦੇ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਸੈਸ਼ਨ 2026-27 ਦੇ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਸਫਲਤਾ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਭਾਵਨਾ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਕੁੱਲ 266 ਤਗਮੇ ਆਪਣੇ ਨਾਮ ਕੀਤੇ। ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ 81 ਸੋਨੇ, 44 ਚਾਂਦੀ ਅਤੇ 141 ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਖੇਤਰ ਦਾ ਮਾਣ ਵਧਾਇਆ ਹੈ। ਇਸ ਇਤਿਹਾਸਕ ਸਫਲਤਾ ਤੋਂ ਬਾਅਦ ਸਕੂਲ ਦੇ 380 ਉਭਰਦੇ ਖਿਡਾਰੀ ਹੁਣ ਆਉਣ ਵਾਲੀਆਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਲਈ ਤਿਆਰ ਹਨ।
ਖੇਡ ਮੈਦਾਨ ਵਿੱਚ ਇਸ ਵਿਲੱਖਣ ਦਬਦਬੇ ਨੂੰ ਕਾਇਮ ਕਰਦਿਆਂ ਵਿਦਿਆਰਥੀਆਂ ਨੇ ਹੈਂਡਬਾਲ ਵਿੱਚ 37 ਸੋਨੇ ਅਤੇ 12 ਕਾਂਸੀ, ਬਾਸਕਟਬਾਲ ਵਿੱਚ 48 ਕਾਂਸੀ, ਫੁੱਟਬਾਲ ਵਿੱਚ 18 ਚਾਂਦੀ ਅਤੇ 32 ਕਾਂਸੀ, ਕ੍ਰਿਕਟ ਵਿੱਚ 16 ਕਾਂਸੀ, ਕਬੱਡੀ ਵਿੱਚ 12 ਸੋਨੇ, ਰੱਸਾਕਸ਼ੀ ਵਿੱਚ 10 ਸੋਨੇ ਅਤੇ 10 ਚਾਂਦੀ, ਬੈਡਮਿੰਟਨ ਵਿੱਚ 10 ਸੋਨੇ, 5 ਚਾਂਦੀ ਅਤੇ 10 ਕਾਂਸੀ, ਵਾਲੀਬਾਲ ਵਿੱਚ 12 ਕਾਂਸੀ, ਇਨਲਾਈਨ ਸਕੇਟਿੰਗ ਵਿੱਚ 6 ਸੋਨੇ, 3 ਚਾਂਦੀ ਅਤੇ 4 ਕਾਂਸੀ, ਸ਼ਤਰੰਜ ਵਿੱਚ 5 ਚਾਂਦੀ, ਟੇਬਲ ਟੈਨਿਸ ਵਿੱਚ 5 ਕਾਂਸੀ, ਕਰਾਟੇ ਵਿੱਚ 4 ਸੋਨੇ, 1 ਚਾਂਦੀ ਅਤੇ 1 ਕਾਂਸੀ, ਬਾਕਸਿੰਗ ਵਿੱਚ 1 ਸੋਨਾ ਅਤੇ 1 ਚਾਂਦੀ, ਕੁਸ਼ਤੀ ਵਿੱਚ 1 ਸੋਨਾ, ਅਤੇ ਕਿਕ ਬਾਕਸਿੰਗ ਵਿੱਚ 1 ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦੀਆਂ ਉਪਲਬਧੀਆਂ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ।
ਇਸ ਵਿਸ਼ੇਸ਼ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਇੰਜੀਨੀਅਰ ਕਮਲੇਸ਼ ਸਰਾਫ ਜੀ ਨੇ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਖੇਡ ਕੋਚਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ:”ਖੇਡਾਂ ਸਿਰਫ਼ ਤਗਮੇ ਜਿੱਤਣ ਦਾ ਹੀ ਨਾਮ ਨਹੀਂ, ਸਗੋਂ ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਇਕਾਗਰਤਾ ਅਤੇ ਲੀਡਰਸ਼ਿਪ ਵਰਗੇ ਗੁਣਾਂ ਨੂੰ ਵਿਕਸਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਸਾਨੂੰ ਮਾਣ ਹੈ ਕਿ ਸਾਡੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਕਦਮ ਪੁੱਟ ਰਹੇ ਹਨ । “
ਉਨ੍ਹਾਂ ਇਸ ਇਤਿਹਾਸਕ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਅਟੁੱਟ ਵਿਸ਼ਵਾਸ ਅਤੇ ਖੇਡ ਕੋਚਾਂ ਦੇ ਸਹੀ ਦਿਸ਼ਾ – ਨਿਰਦੇਸ਼ ਅਤੇ ਅਟੁੱਟ ਮਿਹਨਤ ਨੂੰ ਦਿੱਤਾ , ਨਾਲ ਹੀ ; ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਾਰੇ ਖਿਡਾਰੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ।


🎉 Congratulations to the students, teachers, and management of Global Discovery School for organizing such a successful Annual Sports Meet. Wishing all young athletes continued success in academics and sports. 💐
👉 Stay connected with Rozana Savera for the latest news from Punjab. Like, Comment, Share & Follow our page.