ਰਾਮਪੁਰਾ ਫੂਲ:- ਸਥਾਨਕ ਗੌਰਵ ਡਾਇਗਨੋਸਟਿਕ ਸੈਂਟਰ ਵਿਖੇ ਦਿਲ ਦੇ ਰੋਗਾਂ ਸਬੰਧੀ ਸੀ ਐਮ ਈ ਕਮ ਵਰਕਸ਼ਾਪ-ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਪੰਜਾਬ ਆਈ ਆਰ ਆਈ ਏ ਰੇਡੀਓਲੋਜੀ ਚੈਪਟਰ ਦੇ ਤਹਿਤ ਲਗਾਈ ਗਈ, ਜਿਸ ਨੂੰ ਪੰਜਾਬ ਮੈਡੀਕਲ ਕੌਂਸਲ ਨੇ ਅਪਰੂਵਲ ਦਿੱਤੀ ਸੀ। ਰੇਡੀਲੋਜਿਸਟ ਡਾਕਟਰ ਗੌਰਵ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਪਠਾਨਕਟ, ਫਰੀਦਕੋਟ, ਮੁਕਤਸਰ, ਸਿਰਸਾ, ਢੋਹਾਣਾ, ਪੰਚਕੁਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਤੋਂ ਵੱਡੀ ਸੰਖਿਆ ਵਿੱਚ ਡਾਕਟਰਾਂ ਨੇ ਭਾਗ ਲਿਆ ਅਤੇ ਉਨਾਂ ਨੇ ਦਿਲ ਦੇ ਰੋਗਾਂ, ਜਿਸ ਵਿੱਚ ਮਰੀਜ਼ ਨੂੰ ਆਉਣ ਵਾਲੇ ਹਾਰਟ ਅਟੈਕ, ਦਿਲ ਦੇ ਪੰਪਿੰਗ ਸਿਸਟਮ ਅਤੇ ਉਸ ਦੇ ਰੋਕਥਾਮ ਲਈ ਟ੍ਰੇਨਿੰਗ ਦਿੱਤੀ ਗਈ। ਇਸ ਵਰਕਸ਼ਾਪ-ਟ੍ਰੇਨਿੰਗ ਦੌਰਾਨ ਆਦੇਸ ਹਸਪਤਾਲ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ ਰਕਿੰਦਰ ਸਿੰਘ ਅਤੇ ਗਗਨ ਗੈਸਟਰੋ ਬਠਿੰਡਾ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ ਅਭਿਸ਼ੇਕ ਦੁਆਰਾ ਉਕਤ ਸੈਂਟਰ ਵਿੱਚ ਪਹੁੰਚ ਕੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਡਾਕਟਰਾਂ ਨੂੰ ਇਕੋਗ੍ਰਾ੍ਫੀ ਦੇ ਜਰੀਏ ਦਿਲ ਦੇ ਰੋਗਾਂ ਦੇ ਲੱਛਣਾਂ ਅਤੇ ਛੋਟੇ ਤੋਂ ਛੋਟੇ ਹਾਰਟ ਅਟੈਕ ਦੀ ਪਹਿਚਾਨ ਅਤੇ ਉਸਦੇ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ। ਵਰਕਸ਼ਾਪ-ਟ੍ਰੇਨਿੰਗ ਦੌਰਾਨ ਭਾਗ ਲੈਣ ਵਾਲੇ ਡਾਕਟਰਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਗਈ ਟ੍ਰੇਨਿੰਗ ਉਨਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਉਹ ਪਿੰਡ ਪਿੰਡ ਜਾ ਕੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਹਾਰਟ ਅਟੈਕ ਦੇ ਆਉਣ ਤੋਂ ਪਹਿਲਾਂ ਹੀ ਉਸਦੇ ਰੋਕਥਾਮ ਲਈ ਮਰੀਜ਼ਾਂ ਨੂੰ ਜਾਨੂ ਕਰਵਾਉਣ ਦੇ ਨਾਲ ਨਾਲ ਉਪਰਾਲੇ ਵੀ ਕੀਤੇ ਜਾਣਗੇ।

