ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਇਨਵੈਸਟਰ ਸੈਰੇਮਨੀ ਸਮਾਰੋਹ25 ਅਪ੍ਰੈਲ 2026 ਨੂੰ “ਕਾਉਂਸਿਲ ਇੰਡਕਸ਼ਨ ਲੀਡਰਸ਼ਿਪ ਦਾ ਇਕਰਾਰਨਾਮਾ ” ਥੀਮ ਅਨੁਸਾਰ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਨਾਲ ਜਾਣ- ਪਛਾਣ ਕਰਵਾ ਕੇ ਕੀਤੀ ਗਈ । ਜਿਸ ਤੋਂ ਬਾਅਦ ਮੁੱਖ ਮਹਿਮਾਨ ਸਿਵਲ ਜੱਜ ਮਿਸ ਪ੍ਰੀਆ ਮਿੱਤਲ ਪੁੱਤਰੀ ਮਿਸਟਰ ਜਗਦੀਸ਼ ਮਿੱਤਲ ਦਾ ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ , ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਤੇ ਮੈਡਮ ਅੰਜੂ ਬਾਲਾ ਨੇ ਨਿੱਘਾ ਸਵਾਗਤ ਕੀਤਾ ਗਿਆ । ਮੁੱਖ ਮਹਿਮਾਨ ਕੋਲੋਂ ਦੀਪ ਜਗਵਾ ਕੇ ਪਰਮਾਤਮਾ ਤੋਂ ਪ੍ਰੋਗਰਾਮ ਸ਼ੁਰੂ ਕਰਨ ਦਾ ਅਸ਼ੀਰਵਾਦ ਲਿਆ ।
ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੇ ਕਲਾਸੀਕਲ ਡਾਂਸ ਪੇਸ਼ ਕਰਕੇ ਭਾਰਤੀ ਸੱਭਿਆਚਾਰ ਦੀ ਇੱਕ ਖੂਬਸੂਰਤ ਤਸਵੀਰ ਸਭ ਦੇ ਮਨਾਂ ਵਿੱਚ ਉਜਾਗਰ ਕਰ ਦਿੱਤੀ। ਗਰੁੱਪ ਡਾਂਸ ਰਾਹੀਂ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ । ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਨਵੇਂ ਚੁਣੇ ਹੋਏ ਕੈਬਨਿਟ ਮੈਂਬਰਾਂ ਨੂੰ ਮੁਬਾਰਕਾਂ ਦਿੰਦੇ ਹੋਏ ਆਪਣੀਆਂ ਜਿੰਮੇਵਾਰੀਆਂ ਨਿਮਰਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ
ਇਸ ਤੋਂ ਬਾਅਦ ਨਵੇਂ ਚੁਣੇ ਹੋਏ ਕੈਬਨਿਟ ਮੈਂਬਰਾਂ ਦੀ ਜਾਣ -ਪਛਾਣ ਕਰਵਾ ਕੇ ਉਹਨਾਂ ਨੂੰ ਬੈਜ਼ ਤੇ ਸੈਸ਼ੇ ਪਹਿਨਾਏ ਗਏ। ਨਵੀਂ ਚੁਣੀ ਹੋਈ ਕੈਬਨਿਟ ਵੱਲੋਂ ਆਪਣੀਆਂ ਡਿਊਟੀਆਂ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਸੌ ਚੁੱਕੀ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਜ਼ੇਵੀਅਰ ਐਂਥਮ ਪੇਸ਼ ਕੀਤਾ ਗਿਆ । ਮੁੱਖ ਮਹਿਮਾਨ ਸਿਵਲ ਜੱਜ ਮਿਸ ਪ੍ਰੀਆ ਮਿੱਤਲ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਵਿਦਿਆਰਥੀਆਂ ਨਾਲ ਸੇਂਟ ਜ਼ੇਵੀਅਰਜ ਸਕੂਲ ਤੋਂ ਪ੍ਰਾਪਤ ਕੀਤੀ ਵਿੱਦਿਆ ਬਾਰੇ ਵਿਚਾਰ ਸਾਂਝੇ ਕੀਤੇ ਤੇ ਆਪਣੇ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਆਪਣੇ ਪੁਰਾਣੇ ਘਰ ਵਿੱਚ ਆ ਗਈ ਹਾਂ।ਸਿਵਲ ਜੱਜ ਸਾਹਿਬਾਂ ਨੇ ਵਿਦਿਆਰਥੀਆਂ ਨੂੰ ਕੈਬਨਿਟ ਦੀ ਯੋਗ ਅਗਵਾਈ ਕਰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਨਵੇਂ ਚੁਣੇ ਕੈਬਨਿਟ ਮੈਂਬਰ ਦੁਆਰਾ ਧੰਨਵਾਦ ਕਰਦੇ ਹੋਏ ਤੇ ਰਾਸ਼ਟਰੀ ਗੀਤ ਨਾਲ ਕੀਤੀ ਗਈ । ਇਹ ਸੈਰੇਮਨੀ ਜ਼ੇਵੀਅਰ ਪਰਿਵਾਰ ਲਈ ਇੱਕ ਬਹੁਤ ਹੀ ਮਾਣ ਵਾਲਾ ਪਲ ਸੀ ।

