ਰਾਮਪੁਰਾ ਫੂਲ : ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਦੇ ਖੇਡ ਮੈਦਾਨ ‘ਚ ਕਲਾਸ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਵਿਚਕਾਰ ਇੰਟਰਕਲਾਸ ਰਗਬੀ ਅਤੇ ਫੁੱਟਬਾਲ ਮੁਕਾਬਲੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਏ ਗਏ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕਾਵਿਆ ਅਸੀਜਾ ਦੀ ਅਗਵਾਈ ਹੇਠ ਹੋਏ ਇਸ ਆਯੋਜਨ ਨੇ ਮੈਦਾਨ ‘ਚ ਖੇਡਾਂ ਦਾ ਰੰਗ ਚੜ੍ਹਾ ਦਿੱਤਾ।
ਮੁਕਾਬਲਿਆਂ ਦੌਰਾਨ ਸਾਰੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖੇਡ ਭਾਵਨਾ ਦਾ ਉੱਤਮ ਉਦਾਹਰਨ ਪੇਸ਼ ਕੀਤਾ। ਖਿਡਾਰੀਆਂ ਦੀ ਊਰਜਾ ਅਤੇ ਦਰਸ਼ਕਾਂ ਦਾ ਜੋਸ਼ ਮੈਦਾਨ ‘ਚ ਖੂਬ ਨਜ਼ਰ ਆਇਆ। ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮਵਰਕ ਅਤੇ ਖੇਡ ਕੁਸ਼ਲਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਫਾਇਨਲ ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ। ਦੋਵੇਂ ਟੀਮਾਂ ਵੱਲੋਂ ਆਖਰੀ ਪਲ ਤੱਕ ਜਿੱਤ ਲਈ ਜ਼ੋਰਦਾਰ ਮੁਕਾਬਲਾ ਕੀਤਾ ਗਿਆ। ਅੰਤ ਵਿੱਚ ਰਗਬੀ ਵਿੱਚ ਕਲਾਸ ਅੱਠਵੀਂ ਦੇ ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਫੁੱਟਬਾਲ ਵਿੱਚ ਕਲਾਸ ਸੱਤਵੀਂ ਦੀਆਂ ਲੜਕੀਆਂ ਨੇ ਬਾਜ਼ੀ ਮਾਰ ਲਈ।
ਇਸ ਮੌਕੇ ਸਕੂਲ ਦੇ ਚੇਅਰਮੈਨ, ਉਪ-ਚੇਅਰਮੈਨ ਅਤੇ ਐਡਮਿਨ ਮੈਨੇਜਰ ਵੀ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਪ-ਚੇਅਰਮੈਨ ਸ਼੍ਰੀ ਅਮਿਤ ਸਰਾਫ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਨੇਤ੍ਰਿਤਵ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਅੰਤ ‘ਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਇਸ ਸਫਲ ਆਯੋਜਨ ਲਈ ਖੇਡ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।

