ਚੰਡੀਗੜ੍ਹ, (ਬਿਊਰੋ)- ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ’ਤੇ ਮੰਗਲਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਹੈਦਰਾਬਾਦ ਤੋਂ ਆਈ Indigo ਏਅਰਲਾਈਨ ਦੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਅਚਾਨਕ ਅੱਗ ਲੱਗ ਗਈ। ਯਾਤਰਾ ਦੇ ਲੈਂਡ ਕਰਨ ਤੁਰੰਤ ਬਾਅਦ ਕੈਬਿਨ ਵਿੱਚ ਧੂੰਆਂ ਫੈਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਪੈਦਾ ਹੋ ਗਈ।
ਏਅਰਲਾਈਨ ਸਟਾਫ ਨੇ ਤੁਰੰਤ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਅਤੇ ਸੁਰੱਖਿਆ ਨਿਯਮਾਂ ਅਨੁਸਾਰ ਐਮਰਜੈਂਸੀ ਇਵੈਕੁਏਸ਼ਨ ਸ਼ੁਰੂ ਕਰ ਦਿੱਤੀ ਗਈ। ਯਾਤਰੀਆਂ ਨੂੰ ਜਹਾਜ਼ੀ ਤੌਰ ’ਤੇ ਐਮਰਜੈਂਸੀ ਦਰਵਾਜ਼ਿਆਂ ਅਤੇ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਗਿਆ।
ਇਸ ਦੌਰਾਨ ਭਗਦੜ ਵਰਗਾ ਮਾਹੌਲ ਬਣ ਗਿਆ ਅਤੇ 6 ਯਾਤਰੀ ਹਲਕੇ ਜਖਮੀ ਹੋ ਗਏ। ਜਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਹੈਦਰਾਬਾਦ ਤੋਂ ਚੰਡੀਗੜ੍ਹ ਪਹੁੰਚਿਆ ਸੀ। ਕੁਝ ਯਾਤਰੀਆਂ ਨੇ ਕਿਹਾ ਕਿ ਧੂੰਆਂ ਦੇਖਦੇ ਹੀ ਕੈਬਿਨ ਕਰੂ ਨੇ ਸਤਰਕਤਾ ਵਰਤਦੇ ਹੋਏ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਘਬਰਾਹਟ ਵਿੱਚ ਆਈਆਂ ਸੀਟਾਂ ਛੱਡ ਕੇ ਬਾਹਰ ਵੱਲ ਭੱਜਣ ਲੱਗ ਪਏ।
ਘਟਨਾ ਤੋਂ ਬਾਅਦ ਏਅਰਪੋਰਟ ਫਾਇਰ ਟੀਮ, CISF ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪਾਵਰ ਬੈਂਕ ਦੀ ਬੈਟਰੀ ਓਵਰਹੀਟ ਹੋਣ ਕਾਰਨ ਅੱਗ ਲੱਗੀ।


ਤੁਹਾਡੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਹਵਾਈ ਯਾਤਰਾ ਦੌਰਾਨ ਪਾਵਰ ਬੈਂਕ ਅਤੇ ਇਲੈਕਟ੍ਰਾਨਿਕ ਸਮਾਨ ਦੀ ਵਰਤੋਂ ਸਾਵਧਾਨੀ ਨਾਲ ਕਰੋ। ਹੋਰ ਤਾਜ਼ਾ ਖਬਰਾਂ ਲਈ ਜੁੜੇ ਰਹੋ ਰੋਜ਼ਾਨਾ ਸਵੇਰਾ ਨਾਲ।